1 ਮੈਂ ਫਰਿਸ਼ਤਾ ਨਹੀਂ ਹੂੰ, ਇਨਸਾਨ ਹੂੰ ,ਮੇਰੀ ਪਹਿਚਾਨ ਹੈ ਖਤਾ ਕਰਨਾ ।
2 ਤੂੰ ਵੀ ਸ਼ੀਸ਼ੇ ਵਾਂਗ ਬੇਵਫਾ ਨਿਕਲਿਆ ,,, ‘ਜੋ ਸਾਹਮਣੇ ਆਇਆ ਉਸਦਾ ਹੀ ਹੁੰਦਾਂ ਗਿਆ ।
3 ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ,ਤੈਨੂੰ ਮਿਲ ਗਈ ਮੰਜ਼ਿਲ ਮੈਂ ਫਿਰ ਮੁਸਾਫਿਰ
ਹੋ ਗਿਆ ।
4 ਕੁਝ ਲੋਕ ਬੱਸ ਇੰਨਾਂ ਕੂੰ ਹੀ ਸਮਝਦੇ ਨੇ ਰਾਗ ਨੂੰ, ਜੇ ਸੋਨੇ ਦੀ ਹੈ,ਬੰਸਰੀ ਤਾਂ ਬੇਸੁਰੀ ਨਹੀਂ।
5 "ਆਪਣੀ ਹਾਲਤ ਕਾ ਖੁਦ ਅਹਿਸਾਸ ਨਹੀਂ ਥਾ ਮੁਝਕੋ,,ਮੈਨੈਂ ਔਰੌਂ ਸੇ ਸੁਨਾ ਹੈ,ਕੇ ਪਰੇਸ਼ਾਨ ਰਹਿਤਾ ਹੂੰ ਮੈਂ"।
6 ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨਾ ਚਾਹੁੰਦਾ ਹੈਂ, ਸੁਣ ਲੈ,ਇਹ ਜ਼ਜ਼ਬਾ ਹੈ ,ਤੇ ਜ਼ਜ਼ਬੇ ਤੇ ਕਦੀ ਕਬਜਾ ਨਹੀਂ ਹੁੰਦਾਂ"
7 ਜਮਾਨੇ ਦੀ ਨਜਰ ਤੋਂ ਦੁਖ ਛੁਪਾ ਕੇ ਵੇਖ ਲਿਆ
ਸੁਣਿਆ ਸੀ ਮਜ਼ਾ ਹੈ ਬੜਾ ਲੁਟ ਜਾਵਣ ਵਿੱਚ
ਮੈਂ ਤੇਰੇ ਇਸ਼ਕ ਵਿੱਚ ਸਭ ਕੁਝ ਲੁਟਾ ਕੇ ਵੇਖ ਲਿਆ
ਨਹੀ ਭੁਲਦਾ ਕਦੇ ਫੁੱਲਾਂ ਜਿਹਾ ਚਿਹਰਾ ਤੇਰਾ ਇਹ
ਭਾਵੇਂ ਕਈ ਵਾਰ ਮੈਂ ਖ਼ੁਦ ਨੂੰ ਭੁਲਾ ਕੇ ਵੇਖ ਲਿਆ
ਮੇਰੇ ਲਈ ਤਾਂ ਬੱਸ ਉਦੋ ਹੀ ਈਦ ਬਣ ਗਈ
ਕਿ ਚੰਨ ਜਿਹੇ ਯਾਰ ਨੇ ਨਜ਼ਰਾਂ ਉਠਾ ਕੇ ਵੇਖ ਲਿਆ
ਮੈਂ ਸੁਣਿਆ ਸੀ ਕਿ ਖੁਰ ਜਾਂਦਾ ਹੈ ਗ਼ਮ ਹੰਝੂ ਬਣਕੇ
ਨਹੀ ਖੁਰਿਆ ਨੈਣੋਂ ਨੀਰ ਵੀ ਵਹਾ ਕੇ ਵੇਖ ਲਿਆ
ਮੈਂ ਸਾਊ ਸੀ ਬੜਾ ਲੋਕੀ ਬੜਾ ਚੰਗਾ ਸੀ ਕਹਿੰਦੇ
ਤੇਰੇ ਲਈ ਮੈਂ ਕਾਫ਼ਰ ਵੀ ਕਹਾ ਕੇ ਵੇਖ ਲਿਆ
ਨਾ ਇੱਕ ਵੀ ਦਾਤ ਪਾਈ ਤੂੰ ਐ ਪੱਥਰ ਝੋਲੀ ਚ ਮੇਰੇ
ਮੈਂ ਤੇਰੇ ਦਰ ਤੇ ਕਈ ਸੌ ਵਾਰ ਆ ਕੇ ਵੇਖ ਲਿਆ
8 ਕੋਸੀ ਕੋਸੀ ਮਿੱਟੀ ਤੇ ਤਾਜ਼ੀਆਂ ਕਿਣੀਆਂ ਪੈ "ਗਈਆਂ"
ਹੁਣ ਖੁਸ਼ਬੂ ਲਭਦੇ ਫਿਰਦੇ ਹਾਂ ਬਣ ਧੂਡ਼ "ਤੇਰਿਆਂ ਰਾਹਾਂ ਦੀ"
9 ਮੇਰੇ ਸਬਦ ਮੇਰੀ ਦਾਸਤਾਨ ਬਿਆਨ ਕਰ ਰਹੇ ਨੇ ,
ਮੇਰੀ ਅੱਖ ਦੇ ਹੰਝੂ ਸਬ ਨੂੰ ਹੈਰਾਨ ਕਰ ਰਹੇ ਨੇ..
ਲੋਕੀ ਨੀ ਸੀ ਜਾਣਦੇ ਮੈਨੂੰ ਅੱਜ ਤੋ ਪਹਿਲਾਂ,
ਮੇਰੀਆਂ ਨਾਜ਼ਮਾਂ ਨੂੰ ਪੜ ,ਹੁਣ ਸਬ ਸਲਾਮ ਕਰ ਰਹੇ ਨੇ..
10 ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ ਗਿਆ ,
ਦੋ ਨੈਣ ਤਾਂ ਮੇਰੇ ਖੁੱਲੇ ਸੀ ,ਤੀਜਾ ਵੀ ਨੇਤਰ ਖੁੱਲ੍ਹ ਗਿਆ,
11 ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ