ਯਾਰ ਸੁਨੇਹੜਾ ਘੱਲ ਵੇ
ਯਰ ਸੁਨੇਹੜਾ ਘੱਲ ਵੇ ਦਿਨ ਬਹੁਤੇ ਗੁਜਰੇ
ਨਾ ਆਪ ਆਇਉ ਨਾ ਕੋਈ ਖਤ ਲਿਖਿਆ
ਕੌਨ ਸੁਨੇ ਮੇਰੇ ਦਿਲ ਦੀ ਵਿਥਿਆ
ਤੇਰੇ ਇਸਕ ਨੇ ਲਾ ਲਏ ਸੱਲ ਵੇ
ਦਿਨ ਬਹੁਤੇ ਗੁਜਰੇ
ਯਰ ਸੁਨੇਹੜਾ ਘੱਲ ਵੇ ਦਿਨ ਬਹੁਤੇ ਗੁਜਰੇ
ਪਰਦੇਸ ਗਿਉਂ ਵੱਤ ਮੁੱਦਤਾਂ ਲਾਈਆਂ
ਆ ਮਿਲ ਮੈਨੂੰ ਕਮਲੀ ਦੇ ਸਾਈਆਂ
ਮੇਰਾ ਜਾਵੇ ਨਾ ਜੋਬਨ ਢਲ ਵੇ
ਦਿਨ ਬਹੁਤੇ ਗੁਜਰੇ
ਯਰ ਸੁਨੇਹੜਾ ਘੱਲ ਵੇ ਦਿਨ ਬਹੁਤੇ ਗੁਜਰੇ
ਘੱਲਿਆ ਕਿਹੜੇ ਕੰਮ ਨੂੰ ਤੇ ਤੂੰ ਬੈਠਾ ਰਾਵੀ ਮੱਲ
ਵਿੱਚ ਬੰਗਲੇ ਦੇ ਮੇਰੀ ਬਾਂਹ ਫੜੀ ਆ ਯਾਦ ਰੱਖੀ ਓਹੋ ਗੱਲ
ਕੋਈ ਸੁੱਖ ਦਾ ਸੁਨੇਹੜਾ ਘੱਲ ਵੇ
, ਦਿਨ ਬਹੁਤੇ ਗੁਜਰੇ
ਯਰ ਸੁਨੇਹੜਾ ਘੱਲ ਵੇ ਦਿਨ ਬਹੁਤੇ ਗੁਜਰੇ